ਜੀਵਨ ਬਿਰਤਾਂਤ-ਸ਼ਰਨਜੀਤ ਸਿੰਘ ਖਿੰਡਾ/Biography of Sharanjit Singh Khinda
ਇੰਗਲੈਂਡ ਦੇ ਸਿੱਲੇ ਸਿਲੇ ਮੌਸਮ ਵਾਲੀ ਇੱਕ ਸੁਹਾਵਣੀ ਜਿਹੀ ਸ਼ਾਮ..
ਪਹਿਲੀ ਵਾਰ ਮਿਲਣੀ ਤਹਿ ਹੋਈ ਤਾਂ ਦੂਰੋਂ ਤੁਰੀ ਆਉਂਦੀ ਨੂੰ ਵੇਖ ਇੰਝ ਲੱਗਾ ਜਿੱਦਾਂ ਚਿਰਾਂ ਤੋਂ ਗੁਆਚੀ ਹੋਈ ਕੋਈ ਰੂਹਾਂ ਦੀ ਹਾਣ ਨਜਰੀ ਪੈ ਗਈ ਹੋਵੇ..!
ਫੇਰ ਨਿੰਮਾ-ਨਿੰਮਾਂ ਜਿਹਾ ਹੱਸਦੀ ਹੋਈ ਕੋਲ ਆਈ ਤਾਂ..ਅੱਗੇ ਥੋੜਾ ਚਿੱਕੜ ਸੀ..
ਟੱਪਣ ਲੱਗੀ ਤਾਂ ਇੱਕ ਵਾਰ ਰੁੱਕ ਗਈ..ਥੋੜਾ ਝਿਜਕ ਜਿਹੀ ਵੀ ਗਈ..ਮੁੜ ਦੋਬਾਰਾ ਨੈਣ ਮਿਲੇ ਤਾਂ ਪਿੱਪਲੀ ਦੇ ਪੱਤ ਵਰਗੀਆਂ ਨਾਜ਼ੁਕ ਜਿਹੀਆਂ ਦੋ ਉਂਗਲਾਂ ਅੱਗੇ ਵਧਾ ਦਿੱਤੀਆਂ ਤੇ ਆਖਣ ਲੱਗੀ "ਹੱਥ ਫੜ ਸਕਦਾਂ ਏ ਮੇਰਾ?"
ਏਨੀ ਗੱਲ ਸੁਣ ਤਰਨਤਾਰਨ ਕੋਲ ਭਰੋਵਾਲ ਪਿੰਡ ਵਿਚ ਜਨਮਿਆਾ ਸਿੱਧਾ-ਸਾਦਾ ਮਝੈਲ ਜੱਟ ਸ਼ਸ਼ੋਪੰਝ ਵਿਚ ਪੈ ਗਿਆ..ਹੋਰ ਤੇ ਕੁਝ ਸੁਝਿਆ ਨਹੀਂ ਬਸ ਕਿਸੇ ਵੇਲੇ ਮਾਂ ਦੀ ਆਖੀ ਦਿਮਾਗ ਵਿਚ ਆ ਗਈ ਕੇ "ਪੁੱਤ ਵਲੈਤ ਚਲਿਆਂ ਤੇ ਹੈਂ..ਜੇ ਕਿਸੇ ਬੇਗਾਨੀ ਦਾ ਹੱਥ ਇੱਕ ਵਾਰ ਫੜ ਲਿਆ ਤਾਂ ਮੁੜ ਛੱਡੀ ਨਾ"!
ਓਸੇ ਵੇਲੇ ਜੁਆਬ ਦੇ ਦਿੱਤਾ ਕੇ "ਫੜ ਤੇ ਲਊਂ ਪਰ ਫੇਰ ਸਾਰੀ ਉਮਰ ਛੁਡਾਉਣ ਨਹੀ ਦੇਣਾ"
ਅੰਨ੍ਹਾਂ ਕੀ ਮੰਗੇ ਦੋ ਅੱਖੀਆਂ..ਅਗਲੀ ਏਨੀ ਗੱਲ ਸੁਣ ਕਪਾਹ ਦੇ ਸੂਹੇ ਫੁੱਲ ਵਾਂਙ ਖਿੜ ਗਈ ਤੇ ਮੁੜ ਦਿੱਲਾਂ ਨੂੰ ਦਿੱਲਾਂ ਵਾਲੀ ਐਸੀ ਪੈੜ ਲੱਭ ਪਈ ਕੇ ਇਸ਼ਕ ਵਾਲੇ ਪੈਂਡੇ ਤੇ ਅਜ ਤੱਕ ਇੱਕਠੇ ਤੁਰੇ ਆ ਰਹੇ ਹਾਂ..!
ਸਾਂਝਾ ਅਕਾਉਂਟ ਸਾਂਝੀ ਜਿੰਦਗੀ..ਸਾਂਝੀਆਂ ਖੁਸ਼ੀਆਂ ਤੇ ਸਾਂਝੇ ਗਮ..ਗੱਲ ਕੀ ਬੀ ਦੁਨਿਆਵੀ ਵਜੂਦ ਤੋਂ ਇਲਾਵਾ ਕੋਈ ਵੀ ਚੀਜ ਵੱਖ ਵੱਖ ਨਹੀਂ ਏ..!
ਫੇਰ ਲਿਥੂਏਨਿਆ ਨਾਮ ਦੇ ਮੁਲਖ ਦੀ ਛੇ ਫੁੱਟ ਉਚੀ ਡੋਨਾਤਾ ਜਦੋਂ ਲਾਵਾਂ ਲੈ ਸਰਦਾਰਨੀ ਡੋਨਾਤਾ ਕੌਰ ਬਣ ਗਈ ਤਾਂ ਕਰਮਾਂ ਵਾਲੀ ਨੇ ਪਹਿਲੀ ਰਾਤ ਬੱਸ ਇੱਕੋ ਗੱਲ ਆਖੀ ਕੇ ਤੇਰੇ ਮੋਹ ਪਿਆਰ ਵਿਚ ਇਸ ਕਦਰ ਕਮਲੀ ਹੋ ਗਈ ਹਾਂ ਕੇ ਹੁਣ ਜਿੰਦਗੀ ਨੂੰ ਭਾਵੇਂ ਜਿਹੜੇ ਮਰਜੀ ਰੰਗ ਵਿਚ ਰੰਗ ਦੇ ਕੋਈ ਪ੍ਰਵਾਹ ਨਹੀਂ ਪਰ ਇੱਕ ਅਰਜੋਈ ਏ ਕੇ ਕਿਸੇ ਮੋੜ ਤੇ ਅੱਪੜ ਕੇ ਧੋਖਾ ਨਾ ਦੇ ਜਾਵੀਂ..!
ਅੱਗੋਂ ਅਚੇਤ ਮਨ ਆਪ ਮੁਹਾਰੇ ਹੀ ਗਾ ਉਠਿਆ ਕੇ.."ਯਾਰੀ ਜੱਟ ਦੀ ਤੂਤ ਦਾ ਮੋਛਾ..ਕਦੀ ਨਾ ਵਿਚਾਲੋਂ ਟੁੱਟਦਾ"
ਮਗਰੋਂ "ਦਿਲ ਦਰਿਆ ਸਮੁੰਦਰੋਂ ਡੂੰਗੇ..ਕੌਣ ਦਿਲਾਂ ਦੀਆਂ ਜਾਣੇ" ਵਾਲੀ ਕਰਾਮਾਤ ਅਸਲ ਜਿੰਦਗੀ ਵਿਚ ਵਾਪਰ ਗਈ ਅਤੇ ਵਲੈਤ ਦੀ ਠੰਡੀ ਸੀਤ ਕਾਇਨਾਤ ਨੇ ਮੋਹ ਪਿਆਰ ਨਾਲ ਲਬਰੇਜ ਸ਼੍ਰਿਸ਼ਟੀ ਨਾਲ ਐਸੀ ਗੂੜੀ ਭਿਆਲੀ ਪਾਈ ਕੇ ਛੇਤੀ ਹੀ ਵੇਹੜੇ ਵਿਚ ਮੁਹੱਬਤ ਵਾਲੇ ਦੋ ਬੂਟੇ ਵੀ ਉੱਗ ਆਏ..ਧੀ ਅੰਮ੍ਰਿਤ ਕੌਰ ਅਤੇ ਨਿੱਕਾ ਸਰਦਾਰ ਅਨੰਦ ਸਿੰਘ..!
ਫੇਰ ਜਦੋਂ ਅਨੰਦ ਸਿੰਘ ਨੂੰ ਪੱਗ ਬਨਾਉਣ ਦੀ ਗੱਲ ਚਲੀ ਤਾਂ ਡੋਨਾਤਾ ਕੌਰ ਨੇ ਮਿਹਣਾ ਜਿਹਾ ਮਾਰਿਆ ਕੇ ਪਹਿਲਾਂ ਆਪ ਤਾਂ ਸਿੰਘ ਸੱਜ ਜਾਓ..ਅਗਲੀ ਪੀੜੀ ਨੂੰ ਆਖਣਾ ਫੇਰ ਬਣਦਾ ਏ..ਆਖੇ ਬੋਲ ਸਿਧੇ ਜਮੀਰ ਤੇ ਅਸਰ ਕਰ ਗਏ..ਫੇਰ ਦਾਹੜੀ ਕੇਸ ਰੱਖ ਲਏ..!
ਸਹੁਰੇ ਤੇ ਸਾਲੇ ਸਾਂਡੂਆਂ ਨੇ ਮਹਾਰਾਜੇ ਰਣਜੀਤ ਸਿੰਘ ਬਾਰੇ ਪਹਿਲਾਂ ਹੀ ਕਿਤਿਓਂ ਪੜ ਰਖਿਆ ਸੀ..!
ਜਦੋਂ ਇੱਕ ਦਿਨ ਰੂਸ ਤੋਂ ਵੱਖ ਹੋਏ ਸੋਹਣੇ ਮੁਲਖ ਲਿਥੂਏਨੀਆਂ ਵਿਚ ਸਹੁਰਿਆਂ ਦੇ ਪਿੰਡ ਜਾ ਪੁੱਜਾ ਤਾਂ ਮੇਰਾ ਸਿੱਖੀ ਸਰੂਪ ਦੇਖ ਸਾਰੇ ਪਿੰਡ ਨੂੰ ਚਾਅ ਜਿਹਾ ਚੜ ਗਿਆ..ਆਖਣ ਲ਼ੱਗੇ ਇੰਝ ਲੱਗਦਾ ਸਾਡੇ ਵੇਹੜੇ ਅੱਜ ਪੰਜਾਬੋਂ ਮਹਾਰਾਜਾ ਦਲੀਪ ਸਿੰਘ ਆਣ ਢੁਕਿਆ ਏ..!
ਮੈਂ ਵੀ ਲੋਰ ਵਿਚ ਆਏ ਨੇ ਅੱਗਿਓਂ ਆਖ ਹੀ ਦਿੱਤਾ ਕੇ "ਹਾਂ ਮੈਂ ਦਲੀਪ ਸਿੰਘ ਹੀ ਹਾਂ..ਓਹੀ ਦਲੀਪ ਜਿਸਨੂੰ ਕਿਸੇ ਵੇਲੇ ਸਿੱਖੀ ਨਾਲੋਂ ਤੋੜ ਦਿੱਤਾ ਗਿਆ ਸੀ ਪਰ ਇਸ ਵਾਰ ਦਸਮ ਪਿਤਾ ਵੱਲੋਂ ਦਰਸਾਏ ਸਰੂਪ ਵੱਲ ਮੋੜਾ ਮਹਾਰਾਣੀ ਜਿੰਦਾ ਨੇ ਨਹੀਂ ਸਗੋਂ "ਡੋਨਾਤਾ ਕੌਰ"ਨੇ ਪੁਵਾਇਆ ਏ"
ਏਨੀ ਗੱਲ ਸੁਣ ਹਵਾ ਵਿਚ ਉੱਡਦੀ ਹੋਈ ਡੋਨਾਤਾ ਕੌਰ ਦੀ ਖੁਸ਼ੀ ਦੇ ਹੰਜੂ ਵਹਿ ਤੁਰੇ..!
ਸੂਰਤ ਦੇ ਨਾਲ ਨਾਲ ਸੀਰਤ ਦੀ ਵੀ ਏਨੀ ਠੰਡੀ ਏ ਕੇ..ਭਾਵੇਂ ਘਿਓ ਦਾ ਘੜਾ ਵੀ ਕਿਓਂ ਨਾ ਡੁੱਲ ਜਾਵੇ..ਕਦੇ ਕੋਈ ਸ਼ਿਕਵਾ ਨੀ..ਕੋਈ ਸ਼ਿਕਾਇਤ ਨੀ..
ਇੱਕ ਦੋ ਵਾਰ ਐਸੇ ਮੌਕੇ ਆਏ..ਐਵੇਂ ਦਿਮਾਗ ਨੂੰ ਗਰਮੀਂ ਚੜ ਗਈ..ਪਰ ਅੱਗੋਂ ਇਸਦੀ ਮਿੱਠੀ ਜਿਹੀ ਮੁਸਕੁਰਾਹਟ ਨੇ ਉੱਬਲਦੇ ਹੋਏ ਦੁੱਧ ਵਿਚ ਠੰਡੇ ਪਾਣੀ ਦੇ ਛੱਟਿਆ ਵਾਲਾ ਕੰਮ ਕੀਤਾ..ਮੁੜ ਆਪਣੇ ਆਪ ਨਾਲ ਅਹਿਦ ਕੀਤਾ ਕੇ ਇਸ ਗੁੱਸੇ ਨੂੰ ਹਮੇਸ਼ਾ ਕਾਬੂ ਵਿਚ ਰੱਖਣਾ!
ਘਰੇ ਚਰਚ ਅਤੇ ਬਾਈਬਲ ਦੀ ਗੱਲ ਕਰਨ ਤੇ ਕੋਈ ਪਾਬੰਦੀ ਨਹੀਂ ਪਰ ਫੇਰ ਵੀ ਜਦੋਂ ਨਿਕੀ ਅਮ੍ਰਿਤ ਕੌਰ ਅਤੇ ਜੁਝਾਰੂ ਆਨੰਦ ਸਿੰਘ ਇਹ ਆਖ ਦਿੰਦੇ ਨੇ ਕੇ ਵੱਡੇ ਹੋ ਕੇ ਸਰਬੱਤ ਦੇ ਭਲੇ ਵਾਲੇ ਸ੍ਰੀ ਗੁਰੂ ਗ੍ਰੰਥ ਸਾਬ ਵਾਲੇ ਸਿਧਾਂਤ ਨੂੰ ਸਾਰੀ ਦੁਨੀਆ ਵਿਚ ਫੈਲਾਉਣਾ ਏ ਤਾਂ ਸਿਰ ਆਪਮੁਹਾਰੇ ਹੀ ਅਕਾਲ ਪੁਰਖ ਦੇ ਸ਼ੁਕਰਾਨੇ ਵਿਚ ਨਤਮਸਤਕ ਹੋ ਜਾਂਦਾ ਏ..!
ਅਕਸਰ ਹੀ ਦਿਲੋਂ ਢੇਰ ਸਾਰੀਆਂ ਦੁਆਵਾਂ ਨਿੱਕਲਦੀਆਂ ਰਹਿੰਦੀਆਂ ਨੇ ਕੇ ਹੇ ਵਾਹਿਗੁਰੂ ਇਨ੍ਹਾਂ ਦੋ ਹੀਰਿਆਂ ਦੀ ਜਨਮਦਾਤੀ ਸਰਦਾਰਨੀ ਡੋਨਾਤਾ ਸਿੰਘ ਨੂੰ ਤੱਤੀ ਵਾ ਨਾ ਲੱਗਣ ਦੇਵੀਂ..!
ਸੋ ਦੋਸਤੋ ਇਸ ਦੁਨੀਆਂ ਵਿਚ ਸੱਚੀ ਮੁਹੱਬਤ ਦੀ ਕੋਈ ਕੋਈ ਦਾਸਤਾਨ ਓਦੋਂ ਸੁਨਿਹਰਾ ਇਤਿਹਾਸ ਸਿਰਜ ਜਾਇਆ ਕਰਦੀ ਏ ਜਦੋਂ ਆਉਣ ਵਾਲਾ ਭਵਿੱਖ ਦੋ ਰੂਹਾਂ ਦੇ ਹੋਏ ਇੱਕ ਪਵਿੱਤਰ ਸੁਮੇਲ ਨੂੰ ਸਦਾ ਲਈ ਆਪਣੀ ਬੁੱਕਲ ਵਿਚ ਸਮੋ ਲਿਆ ਕਰਦਾ ਏ!
(ਸਰਦਾਰ ਸ਼ਰਨਜੀਤ ਸਿੰਘ ਖਿੰਡਾ ਵੱਲੋਂ ਦੋ ਸਾਲ ਪਹਿਲਾਂ ਦੱਸਿਆਂ ਗਿਆ ਆਪਣਾ ਜੀਵਨ ਬਿਰਤਾਂਤ)
ਹਰਪ੍ਰੀਤ ਸਿੰਘ ਜਵੰਦਾ
A nice evening with the mild weather of England ..
When it was time to meet for the first time, seeing her coming from a distance, it seemed as if a long-lost soul had been spotted ..!
Then she came to Nimma-Nimma laughing. there was a little mud in front ..
When she started jumping, she stopped once.. she hesitated a bit..to meet again, she put forward two fingers as delicate as Pipli's bile and said "Can you hold my hand?"
At the same time he replied, "Take it, but don't let it go for the rest of your life."
What do the blind people ask for?
Hearing this, a simple Majheel Jatt born in Bharwal village near Tarn Taran fell into a trance. Once caught, don't give up again "!
At the same time he replied, "Take it, but don't let it go for the rest of your life."
What do the blind people ask for? The next thing I heard, it blossomed like a dried cotton flower and again we found such a tree with hearts, we are walking together on the field of love till today ..!
Shared Account Shared Life..Shared Happiness and Shared Grief..That is nothing but worldly existence ..! Then Donata, a six-foot-tall donut from a country called Lithuania, became Sardarni Donata Kaur with a lava. It doesn't matter, but don't be fooled by a petitioner at any point ..!
Next the unconscious mind sang in front of itself .. "Yari Jatt di tut ka mocha..kadi na vichalon tutda"
Then the miracle of "Dil Darya Samundaron Doonge..Kaun Dil Diyan Jaane" happened in real life and the cold cold universe of Valet put such a deep love with the creation filled with love and love and soon two loving plants sprouted in the yard. Daughter Amrit Kaur and Nikka Sardar Anand Singh ..! Then when it came to making a turban for Anand Singh, Donata Kaur slapped him for a month. ..!
How many in-laws had already read about Maharaja Ranjit Singh ..!
When one day the beautiful country separated from Russia reached the village of in-laws in Lithuania, seeing my Sikh form, the whole village was overwhelmed .. It seemed that Maharaja Duleep Singh had come to our yard from Punjab today ..!
I also came to Lore and further said, "Yes, I am Duleep Singh..the same Duleep who was once separated from Sikhi but this time it was not Maharani Jinda who turned to the form shown by Dasam Pita but" Donata Kaur ". "
Hearing this, the tears of joy of Donata Kaur flew in the air ..!
Once or twice such occasions came..then the brain got hot..but then its sweet smile acted like a splash of cold water in boiling milk..with committing itself again to control this anger forever !
There is no restriction on talking about home church and Bible but still when Nikki Amrit Kaur and Jujharu Anand Singh say that growing up and spreading the doctrine of Guru Granth Saab for the betterment of all worlds is up to you. One bows down in gratitude to Akal Purakh ..!
Often a lot of prayers keep coming out from the heart.
So friends, in this world, a story of true love is made a golden history only when the future holds a sacred union of two souls in its bosom forever!
(Biography of Sardar Sharanjit Singh Khinda narrated two years ago)
Harpreet Singh Jawanda


Comments
Post a Comment